ਤੂੰ ਕੀਤਾ ਨਾ ਯਾਦ ਕਦੇ ਭੁੱਲ ਕੇ ਵੀ ਮੈਨੂੰ,
ਮੈ ਤੇਰੀ ਯਾਦ ਵਿੱਚ ਸਭ ਕੁੱਝ ਭੁਲਾ ਗਿਆ।
ਤੂੰ ਕੀਤੀ ਨਾ ਕਦਰ ਮੇਰੇ ਜ਼ਜਬਾਤਾ ਦੀ,
ਮੈ ਤੇਰੇ ਲਈ ਸਭ ਕੁੱਝ ਲੁਟਾ ਗਿਆ।
ਕੰਡਿਆ ਭਰਿਆ ਰਾਸਤਾ ਦੇਖ ਛੱਡ ਗਈ ਸੀ ਤੂੰ ਮੈਨੂੰ,
ਮੈਂ ਉਹਨਾ ਨੂੰ ਫੁੱਲਾ ਦੀ ਸੇਜ਼ ਸਮਝ ਪਾਰ ਕਰ ਗਿਆ।
ਮੁਬਾਰਕ ਹੋਵੇ ਤੈਨੂੰ ਬਹਾਰ ਦਾ ਮੌਸਮ,
ਮੈਂ ਤਾਂ ਪਤਝੜ ਨੂੰ ਹੀ ਬਹਾਰ ਬਣਾ ਲਿਆ।
ਹੈਰਾਨੀ ਹੋਵੇਗੀ ਤੈਨੂੰ ਇਹ ਸੁਣ ਕੇ ਕਿ ਮੈਂ ਮਜ਼ਬੂਰ ਹਾਂ ਜੀਣ ਲਈ,
ਮੌਤ ਨੇ ਵੀ ਮੈਥੋ ਚਿਹਰਾ ਛੁਪਾ ਲਿਆ।
ਖੁਸ਼ੀ ਨਾਲ ਲੰਘੇ ਤੇਰੀ ਜ਼ਿੰਦਗੀ ਦਾ ਹਰ ਇੱਕ ਲੰਮਹਾ,
"ਅੰਮਿ੍ਤ" ਨੇ ਤਾਂ ਗਮਾਂ ਨੂੰ ਹੀ ਜ਼ਿੰਦਗੀ ਬਣਾ ਲਿਆ।

No comments:
Post a Comment