Saturday, February 4, 2012

ਬੱਚਿਆ ਜੇਹੀ ਭੋਲੀ ਸੀ ਦਿਲ ਦੀ
ਰੱਬ ਮਿਲਦਾ ਸੀ ਜਦ ਸੀ ਮਿਲਦੀ
ਉਸਨੂੰ ਪਾਉਣ ਤੋ ਮਗਰੋ ਸੀ ਸਭ ਮੁੱਕ ਗਈਆਂ ਫਰਿਆਦਾ
ਕਮਲਾ ਕਰ ਛੱਡਿਆਂ ਮੈਨੂੰ ਉਸ ਕਮਲੀ ਦੀਆ ਯਾਦਾਂ

ਹਾਏ ਸੀ ਕਿੰਨਾ ਪਿਆਰ ਜਤਾਉਦੀ
ਮੇਰੇ ਦੁੱਖ ਸੀ ਆਪ ਹੰਡਾਉਦੀ,
ਰੋਦਾ ਤਾ ਰੋਣ ਨੀ ਦੇਦੀ,
ਹੱਸਦਾ ਤਾਂ ਚੁੱਪ ਹੋਣ ਨਾ ਦੇਦੀ,
ਮੇਰੀ ਖਾਤਿਰ ਰੱਬ ਦੇ ਦਰ ਤੋ ਮੰਗਦੀ ਰੋਜ਼ ਮੁਰਾਦਾਂ
ਕਮਲਾ ਕਰ ਛੱਡਿਆਂ ਮੈਨੂੰ ਉਸ ਕਮਲੀ ਦੀਆ ਯਾਦਾਂ........

1 comment: